ਸਕੌਟਲੈਂਡ ਦੀ ਪਾਰਲੀਮੈਂਟ ਦੀ ਵੈਬਸਾਈਟ 'ਤੇ ਤੁਹਾਡਾ ਸਵਾਗਤ ਹੈ
ਸਕੌਟਲੈਂਡ ਦੀ ਪਾਰਲੀਮੈਂਟ ਸਕੌਟਲੈਂਡ ਦੇ ਸਾਰੇ ਲੋਕਾਂ ਦੀ ਪ੍ਰਤਿਨਿਧਤਾ ਕਰਨ ਲਈ ਹੈ।
ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜਿੰਨਾ ਸੰਭਵ ਹੋ ਸਕੇ ਵੱਧ ਤੋਂ ਵੱਧ ਲੋਕਾਂ ਨੂੰ ਸਕੌਟਲੈਂਡ ਦੀ ਪਾਰਲੀਮੈਂਟ ਦੇ ਬਾਰੇ ਪਤਾ ਲੱਗ ਸਕੇ। ਜੇ ਤੁਸੀਂ ਅੰਗ੍ਰੇਜ਼ੀ ਵਿੱਚ ਮਾਹਿਰ ਨਹੀਂ ਹੋ ਤਾਂ ਤੁਹਾਨੂੰ ਪਾਰਲੀਮੈਂਟ ਵਿੱਚ ਸ਼ਾਮਲ ਹੋਣ ਵਿੱਚ ਮਦਦ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ, ਇਸ ਬਾਰੇ ਜਾਣਕਾਰੀ ਸਕੌਟਲੈਂਡ ਦੀ ਪਾਰਲੀਮੈਂਟ ਦੁਆਰਾ ਮੁਹੱਈਆ ਕੀਤੀ ਜਾਂਦੀ ਭਾਸ਼ਾ ਸਹਾਇਤਾ (147KB pdf) ਵਿੱਚ ਉਪਲਬਧ ਹੈ।
ਵੈਬਸਾਈਟ ਦੇ ਇਸ ਭਾਗ ਵਿੱਚ ਸਕੌਟਲੈਂਡ ਦੀ ਪਾਰਲੀਮੈਂਟ 'ਤੇ ਉਹ ਜਾਣਕਾਰੀ ਹੈ ਜੋ ਅਸੀਂ ਪੰਜਾਬੀ ਵਿੱਚ ਤਿਆਰ ਕੀਤੀ ਹੈ। ਹੋਰ ਜਾਣਨ ਲਈ ਹੇਠਾਂ ਦਿੱਤੇ ਲਿੰਕਸ ਦੀ ਵਰਤੋਂ ਕਰੋ।
ਸਕੌਟਲੈਂਡ ਦੀ ਪਾਰਲੀਮੈਂਟ ਨੂੰ ਸੰਪਰਕ ਕਰਨਾ
ਜੇ ਤੁਹਾਡੇ ਕੋਲ ਸਕੌਟਲੈਂਡ ਦੀ ਪਾਰਲੀਮੈਂਟ ਜਾਂ ਸਕੌਟਲੈਂਡ ਦੀ ਪਾਰਲੀਮੈਂਟ ਦੇ ਮੈਂਬਰਾਂ (MSPs) ਬਾਰੇ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਡਾਕ, ਈਮੇਲ ਜਾਂ ਫ਼ੈਕਸ ਦੁਆਰਾ ਕਿਸੇ ਵੀ ਭਾਸ਼ਾ ਵਿੱਚ ਸਰਬਜਨਕ ਜਾਣਕਾਰੀ ਸੇਵਾ (Public Information Service) ਨੂੰ ਸੰਪਰਕ ਕਰ ਸਕਦੇ ਹੋ।
ਪਤਾ:
Public Information Service
The Scottish Parliament
Edinburgh
EH99 1SP
ਈਮੇਲ: sp.info@scottish.parliament.uk
ਫ਼ੈਕਸ: 0131 348 5601
|